CinemaÂmnio e Camadas Germinativas |
Compre AgoraDe The Biology of Prenatal Development. |
Roteiro: 1 ਹਫਤੇ ਵਿੱਚ, ਅੰਦਰਲੀ ਕੋਸ਼ੀਕਾ ਪੁੰਜ ਦੀ ਕੋਸ਼ੀਕਾਵਾਂ ਦੋ ਪਰਤਾਂ ਬਣਾਉੰਦੀ ਹੈ ਜਿਹਨਾਂ ਨੂੰ ਹਾਇਪੋਬਲਾਸਟ ਤੇ ਐਪੀਬਲਾਸਟ ਕਿਹਾ ਜਾਂਦਾ ਹੈ। ਹਾਇਪੋਬਲਾਸਟ ਯੋਕ ਸੈਕ ਦੇ ਬਣਨ ਦਾ ਕਾਰਨ ਹੈ, ਜੋ ਉਹਨਾਂ ਦੋ ਬਨਾਵਟਾਂ ਵਿੱਚੋ ਇੱਕ ਹੈ ਜਿਨਾਂ ਦੇ ਦੁਆਰਾ ਮਾਂ ਪਹਿਲੇਂ ਭ੍ਰੂਣ ਨੂੰ ਪੋਸ਼ਕ ਤੱਤਵ ਭੇਜਦੀ ਹੈ। ਐਪੀਬਲਾਸਟ ਤੋ ਬਣਨ ਵਾਲੀ ਕੋਸ਼ੀਕਾਵਾਂ ਇੱਕ ਮੈਮਬਰੇਨ ਬਣਾਉੰਦੇ ਹਨ ਜਿਸ ਨੂੰ ਐਮਨੀਓਨ ਕਿਹਾ ਜਾਂਦਾ ਹੈ, ਜਿਸ ਵਿੱਚ ਭ੍ਰੂਣ ਤੇ ਉਸ ਤੋ ਬਾਦ ਗਰੱਭਸਥ ਸ਼ੀਸ਼ੂ ਦਾ ਜਨਮ ਤਕ ਵਿਕਾਸ ਹੁੰਦਾ ਹੈ। ਲਗੱਭਗ 2 ½ ਹਫਤਿਆਂ ਵਿੱਚ, ਐਪੀਬਲਾਸਟ 3 ਵਿਸ਼ੇਸ਼ ਊਤਕੋਆੰ ਨੂੰ ਜਾ ਜੀਵਾਣੂ ਪਰਤ ਨੂੰ ਬਣਾਉੰਦੀ ਹੈ, ਜਿਹਨਾ ਨੂੰ ਐਕਟੋਡਰਮ, ਐੰਡੋਡਰਮ, ਤੇ ਮੈਸੋਡਰਮ ਕਿਹਾ ਜਾਂਦਾ ਹੈ। ਐਕਟੋਡਰਮ ਨਾਲ ਅਨੇਕ ਬਨਾਵਟਾਂ ਬਣਦੀਆਂ ਹਨ ਜਿਸ ਵਿੱਚ ਦਿਮਾਗ, ਸਪਾਈਨਲ ਕਾੱਰਡ, ਨਾਡ਼ੀਆਂ, ਤੱਵਚਾ, ਨਾਖੂਨ ਤੇ ਵਾਲ ਸ਼ਾਮਿਲ ਹਨ। ਐੰਡੋਡਰਮ ਸਾਂਹ ਲੈਣ ਦੀ ਪ੍ਰਣਾਲੀ ਦੀ ਰੂਪਰੇਖਾ ਤੇ ਪਾਚਨ ਸੰਬੰਧੀ ਪ੍ਰਣਾਲੀ ਬਣਾਉੰਦਾ ਹੈ, ਅਤੇ ਕੁਝ ਮੁੱਖ ਅੰਗਾਂ ਦੇ ਭਾਗ ਵੀ ਬਣਾਉੰਦਾ ਹੈ ਜਿਵੇਂ ਜਿਗਰ ਅਤੇ ਅਗਨਾਸ਼ਯ। ਮੈਸੋਡਰਮ ਦਿਲ, ਗੁਰਦੇਂ, ਹੱਡੀਆਂ, ਉਪਾਸਥੀ, ਮਾਂਸਪੇਸ਼ੀਆਂ, ਖੂਨ ਦੀ ਕੋਸ਼ੀਕਾਵਾਂ, ਅਤੇ ਹੋਰ ਬਨਾਵਟਾਂ ਬਣਾਉੰਦਾ ਹੈ। |
Todas as idades fizeram referência a fecundação, não ao último período menstrual.
|
< Anterior | Veja Instantâneos | Próximo > |