| |
Capítulo 1 Introdução
|
| |
| ਅਜਿਹੀ ਗਤਿਸ਼ੀਲ ਪ੍ਰਕ੍ਰੀਆ ਜਿਸ ਨਾਲ
ਮਨੁੱਖ ਦੀ ਇੱਕ ਯੁਗਮ ਕੋਸ਼ਿਕਾ
ਇੱਕ ਹਜਾਰ ਖਰਬ ਪੁਰਨਰੂਪ ਨਾਲ ਵਿਕਸਿਤ ਕੋਸ਼ਿਕਾ
ਵਿੱਚ ਬਦਲ ਜਾਂਦੀ ਹੈ,
ਸ਼ਾਯਦ ਪੁਰੀ ਕੁਦਰਤ ਦੀ ਸਭ ਤੋ ਅਨੋਖੀ
ਘਟਨਾ ਹੈ।
|
| ਸ਼ੌਧ ਕਰਨ ਵਾਲੇ ਹੁਣ ਜਾਣਦੇ ਹਨ
ਕਿ ਜਾਂਦਾਤਰ ਦੈਨਿਕ ਕੰਮ
ਜੋ ਪੁਰਨ ਰੂਪ ਨਾਲ ਵਿਕਸਿਤ ਦੇਹ ਨਾਲ
ਕੀਤੇ ਜਾਂਦੇ ਹਨ
ਪੈਦਾਇਸ਼ ਤੋ ਕਾਫੀ ਪਹਿਲਾ ਹੀ ਪ੍ਰਸਵਕਾਲ ਦੇ
ਦੌਰਾਨ ਹੀ
ਸਥਾਪਿਤ ਹੋ ਜਾਂਦੇ ਹਨ।
|
| ਪੈਦਾਇਸ਼ ਤੋ ਪਹਿਲੇ ਦਾ ਸਮਾਂ ਜਿਸ ਵਿੱਚ
ਵਿਕਾਸ ਹੁੰਦਾ ਹੈ
ਨੂੰ ਜਾਦਾਤਰ ਅਜਿਹੇ ਸਮੇਂ ਦੇ ਰੂਪ ਵਿੱਚ
ਸਮਝਿਆ ਜਾਂਦਾ ਹੈ
ਜਿਸਦੇ ਦੌਰਾਨ ਵਿਕਾਸਸ਼ੀਲ ਮਨੁੱਖ
ਅਨੇਕ ਪ੍ਰਕਾਰ ਦੀ ਬਨਾਵਟਾਂ ਪ੍ਰਾਪਤ ਕਰਦਾ ਹੈ,
ਤੇ ਅਨੇਕ ਪ੍ਰਕਾਰ ਦੀਆਂ ਦਕਸ਼ਤਾਂਵਾਂ ਦਾ ਅਭਿਆਸ
ਕਰਦਾ ਹੈ, ਜੋ
ਜੋ ਜਨਮ ਤੋ ਬਾਦ ਜੀਣ ਵਾਸਤੇ ਜਰੁਰੀ ਹਨ।
|
Capítulo 2 Terminologia
|
| ਸਾਧਾਰਣ ਤੌਰ ਤੇ ਮਨੁੱਖਾਂ ਵਿੱਚ ਗਰੱਭ ਅਵਸੱਥਾਂ
ਲਗੱਭਗ 38 ਹਫਤਿਆਂ ਤੱਕ ਰਹਿੰਦੀ ਹੈ
ਜੋ ਗਰੱਭਧਾਰਣ ਕਰਨ ਦੇ ਸਮੇਂ ਤੋ
ਜਾਂ ਫਿਰ ਗਰੱਭਧਾਰਣ ਤੋ ਲੈਕੇ ਪੈਦਾਇਸ਼ ਤੱਕ
ਦੇ ਸਮੇਂ ਤੱਕ ਨਾਪੀ ਜਾਂਦੀ ਹੈ ।
|
| ਗਰੱਭਧਾਰਣ ਕਰਨ ਦੇ ਪਹਿਲੇਂ
8 ਹਫਤਿਆਂ ਦੇ ਦੌਰਾਨ
ਵਿਕਾਸਸ਼ੀਲ ਮਨੁੱਖ ਨੂੰ ਭ੍ਰੂਣ ਕਿਹਾ ਜਾਂਦਾ ਹੈ,
ਜਿਸਦਾ ਮਤਲਬ " ਭੀਤਰ ਵਧੱਨਾ " ਹੈ।
ਇਸ ਸਮੇਂ ਨੂੰ ਭ੍ਰੂਣ ਸੰਬੰਧੀ ਅਵੱਧੀ ਕਿਹਾ
ਜਾਂਦਾ ਹੈ,
ਜਿਸਦੇ ਦੌਰਾਨ ਸ਼ਰੀਰ ਦੀ ਮੁੱਖ
ਪ੍ਰਣਾਲੀਆਂ ਦਾ ਵਿਕਾਸ ਹੁੰਦਾ ਹੈ।
|
| 8 ਹਫਤਿਆਂ ਦੇ ਪੁਰੇ ਹੋਣ ਤੋ ਗਰੱਭ ਅਵਸੱਥਾਂ
ਦੇ ਅਖੀਰ ਤੱਕ
ਵਿਕਾਸਸ਼ੀਲ ਮਨੁੱਖ ਨੂੰ ਗਰੱਭ ਵਿੱਚ ਪੱਲ
ਰਿਹਾ ਸ਼ੀਸ਼ੂ ਕਹਿੰਦੇ ਹਨ।
ਜਿਸਦਾ ਮਤਲਬ " ਅਜਨਮਾ ਸ਼ੀਸ਼ੂ " ਹੈ।
ਇਸ ਸਮੇਂ ਦੇ ਦੌਰਾਨ, ਜਿਸ ਨੂੰ ਭ੍ਰੂਣ ਸੰਬਧੀ
ਸਮਾਂ ਕਹਿੰਦੇ ਹਨ,
ਸ਼ਰੀਰ ਵੱਧਣ ਲੱਗ ਪੈਂਦਾ ਹੈ ਤੇ ਇਸਦੀ ਪ੍ਰਣਾਲੀਆਂ
ਕੰਮ ਕਰਨ ਲੱਗ ਪੈਂਦੀਆਂ ਹਨ।
|
| ਇਸ ਪ੍ਰੋਗਰਾਮ ਵਿੱਚ ਸਾਰੀਆਂ ਭ੍ਰੂਣ ਸੰਬੰਧੀ ਤੇ
ਗਰੱਭਸਥ ਅਵਸੱਥਾਵਾਂ ਦੇ ਬਾਰੇ
ਗਰੱਭਧਾਰਣ ਕਰਨ ਦੇ ਬਾਦ ਦੇ ਸਮੇਂ ਦੇ ਰੂਪ
ਵਿੱਚ ਦਸਿਆਂ ਗਿਆ ਹੈ।
|