| |
Capítulo 41 4 a 5 Meses (16 a 20 Semanas): Resposta ao Estresse, Verniz Caseoso, Ritmos Circadianos
|
| |
| 16 ਹਫਤਿਆਂ ਬਾਦ, ਗਰੱਭਸਥ ਸ਼ੀਸ਼ੂ
ਦੇ ਪੇਟ ਵਿੱਚ ਸੁਈ ਚੁਭੋਣ ਦੀ ਪ੍ਰਕ੍ਰੀਆ ਨਾਲ
ਹਾਰਮੋਨ ਸੰਬੰਧੀ ਦਬਾਵ ਦੀ ਪ੍ਰਤੀਕ੍ਰੀਆ ਹੁੰਦੀ ਹੈ
ਤੇ ਇਹ ਖੂਨ ਦੇ ਪ੍ਰਵਾਹ ਵਿੱਚ
ਨੋਰਐਡ੍ਰੋਨਲੀਨ,
ਜਾਂ ਨੋਰਇਪਾਈਨਫ੍ਰਾਈਨ ਛੋਡ਼ਦੀ ਹੈ।
ਨਵਜਾਤ ਸ਼ੀਸ਼ੂ ਤੇ ਪ੍ਰੌਣ ਵਿੱਚ ਆਘਾਤ ਪ੍ਰਕ੍ਰੀਆ ਦੇ ਕਾਰਨ
ਇੱਕੋ ਜਿਹੀ ਪ੍ਰਤੀਕ੍ਰੀਆ ਹੁੰਦੀ ਹੈ।
|
| ਸਾਂਹ ਲੈਣ ਵਾਲੀ ਪ੍ਰਣਾਲੀ ਵਿੱਚ,
ਨਸਾਂ ਦਾ ਬਣਨਾ ਲਗੱਭਗ ਪੂਰਾ ਹੋ ਗਿਆ ਹੈ।
|
| ਇੱਕ ਬਚਾਉਣ ਵਾਲਾ ਚਿੱਟਾ ਪਦਾਰਥ,
ਜਿਸ ਨੂੰ ਵਰਨੀਕਸ ਕੈਸੀਓਸਾ ਕਿਹਾ ਜਾਂਦਾ ਹੈ,
ਹੁਣ ਗਰੱਭਸਥ ਸ਼ੀਸ਼ੂ ਨੂੰ ਢੱਕ ਦਿੰਦਾ ਹੈ।
ਵਰਨੀਕਸ ਤਵੱਚਾ ਨੂੰ
ਐਮਨਿਓਟਿਕ ਪਦਾਰਥ ਦੇ ਉੱਤੇਜਿਤ ਕਰਨ ਵਾਲੇ ਪ੍ਰਭਾਵ
ਤੋ ਬਚਾਉੰਦਾ ਹੈ।
|
| 19 ਹਫਤੇਂ ਤੋ ਗਰੱਭਸਥ ਸ਼ੀਸ਼ੂ ਦਾ ਹਿਲਨਾ ਡੁਲਨਾ,
ਸਾਂਹ ਲੈਣ ਦੀ ਕ੍ਰੀਆ,
ਅਤੇ ਦਿਲ ਦੇ ਧਡ਼ਕਨ ਦੀ ਗਤੀ ਦੈਨਿਕ ਚਕੱਰ ਦੀ
ਤਰਾਂ ਚਲਣੀ ਸ਼ੁਰੂ ਹੋ ਜਾੰਦੀ ਹੈ
ਜਿਸ ਨੂੰ ਸਿਰਕੈਡੀਅਨ ਰੀਦਮਸ ਕਹਿੰਦੇ ਹਨ।
|
Capítulo 42 6 a 7 Meses (24 a 28 Semanas): Reflexo Cócleo-Palpebral e de Sobressalto; Pupilas Respondem à Luz; Olfato e Paladar
|
| |
| 20 ਹਫਤਿਆਂ ਬਾਦ ਅੰਦਰਲੇ ਕੰਨ ਦੀ ਥੈਲੀ,
ਜੋ ਸੁਣਨ ਦਾ ਇੱਕ ਅੰਗ ਹੈ,
ਪਰੀਪਕੱਵ ਆਕਾਰ ਲੈ ਲੈਂਦਾ ਹੈ,
ਜਿਸ ਵਿੱਚ ਅੰਦਰਲੇ ਕੰਨ
ਦਾ ਪੁਰੀ ਤਰਾਂ ਵਿਕਾਸ ਹੋ ਜਾਂਦਾ ਹੈ।
ਇਸ ਸਮੇਂ ਤੋ ਬਾਦ,
ਗਰੱਭਸਥ ਸ਼ੀਸ਼ੂ ਵੱਧਦੀ ਹੋਈ ਆਵਾਜ
ਤੇ ਪ੍ਰਤੀਕ੍ਰੀਆ ਜਾਹਿਰ ਕਰੇਗਾ।
|
| ਖੋਪਡ਼ੀ ਤੇ ਬਾਲ ਆਣੇ ਸ਼ੁਰੂ ਹੋ ਗਏ ਹਨ।
ਤਵਚਾਂ ਦੀਆਂ ਸਾਰੀਆਂ ਪਰਤਾਂ ਤੇ ਬਨਾਵਟਾਂ,
ਕੇਸਾਂ ਦੇ ਰੋਮਕੂਪਾਂ ਤੇ ਗ੍ਰੰਥੀਆਂ ਦੇ ਨਾਲ ਮੌਜੂਦ ਹਨ।
|
| ਗਰੱਭਧਾਰਣ ਕਰਨ ਦੇ 21 ਤੋ 22 ਹਫਤਿਆਂ ਬਾਦ,
ਫੇਫਡ਼ਿਆਂ ਵਿੱਚ ਸਾਂਹ ਲੈਣ ਦੀ ਕੁਝ ਸ਼ੱਮਤਾ ਆ
ਜਾਂਦੀ ਹੈ।
ਇਸ ਨੂੰ ਜੀਵਨ ਸ਼ੱਮਤਾ ਦੀ ਅਵਸੱਥਾ ਦੇ ਰੂਪ
ਵਿੱਚ ਜਾਣਿਆ ਜਾਂਦਾ ਹੈ
ਕਿਉਂਕਿ ਕੁਝ ਗਰੱਭਸਥ ਸ਼ੀਸ਼ੂਆਂ ਦਾ
ਗਰੱਭਾਸ਼ਯ ਦੇ ਬਾਹਰ ਰਹਿਣਾ ਵੀ ਸੰਭਵ ਹੋ ਜਾਂਦਾ ਹੈ।
ਚਿਕਿੱਤਸਾ ਦੇ ਖੇਤਰ ਵਿੱਚ ਆਈ ਤਰੱਕੀ
ਨੇ ਸਮੇਂ ਤੋ ਪਹਿਲੇ ਜਨਮੇ ਸ਼ੀਸ਼ੂਆਂ
ਨੂੰ ਵੀ ਜਿੰਦਾ ਰਖਣਾ ਸੰਭਵ ਬਣਾਇਆਂ ਹੈ।
|