Skip Navigation

DVD Ilustrado Multilíngue

The Biology of Prenatal Development




ਪ੍ਰਸੁਤੀਪੁਰਵ ਵਿਕਾਸ ਦਾ ਜੀਵਵਿਗਿਯਾਨ

.ਪੰਜਾਬੀ [Punjabi, Eastern]


 

Baixar Versão em PDF  O Que é PDF?
 

O Período Embrionário (As Primeiras 8 Semanas)

Desenvolvimento Embrionário: As Primeiras 4 Semanas

Capítulo 3   Fertilização

ਜੀਵਵਿਗਿਆਨ ਕੇ ਰੂਪ ਵਿੱਚ ਇਹ ਕਿਹਾ ਜਾਂਦਾ ਹੈ ਕਿ, " ਮਨੁੱਖ ਦਾ ਵਿਕਾਸ ਗਰੱਭ ਅਵਸੱਥਾ ਦੇ ਦੌਰਾਨ ਹੀ ਸ਼ੁਰੂ ਹੋ ਜਾਂਦਾ ਹੈ '' , ਜਦੋਂ ਇੱਕ ਔਰਤ ਤੇ ਇੱਕ ਆਦਮੀ ਮਿਲਕੇ ਅਪਨੇ-ਅਪਨੇ 23 ਕ੍ਰੋਮੋਸੋਮਸ ਅਪਨੀ ਪ੍ਰਜਨਕ ਕੋਸ਼ੀਕਾਵਾਂ ਦੁਆਰਾ ਦਿੰਦੇ ਹਨ।

ਇਕ ਔਰਤ ਦੀ ਪ੍ਰਜਨਕ ਕੋਸ਼ੀਕਾ ਨੂੰ ਆਮ ਤੌਰ ਤੇ 'ਅੰਡਾਣੂ' ਕਿਹਾ ਜਾਂਦਾ ਹੈ, ਪਰ ਸਹੀ ਸ਼ਬਦ ਜਨਨਾਣੂ ਹੈ।

ਇਸੀ ਪ੍ਰਕਾਰ, ਇਕ ਆਦਮੀ ਦੀ ਪ੍ਰਜਨਕ ਕੋਸ਼ੀਕਾ ਆਮਤੌਰ ਤੇ ਸ਼ੁਕ੍ਰਾਣੂ ਦੇ ਨਾਂ ਤੋ ਜਾਣੀ ਜਾਂਦੀ ਹੈ। ਪਰ ਤਰਜੀਹ ਦਿੱਤਾ ਗਿਆ ਸ਼ਬਦ ਪ੍ਰਸ਼ੁਕ੍ਰਾਣੂ ਹੈ।

ਔਰਤ ਦੇ ਅੰਡਾਸ਼ਯ ਤੋ ਜਨਨਾਣੂ ਦੇ ਨਿਕਲਣ ਦੀ ਪ੍ਰਕ੍ਰੀਆ ਨੂੰ ਅੰਡਾਣੂ ਪੈਦਾ ਕਰਨ ਦੀ ਪ੍ਰਕ੍ਰੀਆ ਕਹੰਦੇ ਹਨ, ਜਨਨਾਣੂ ਤੇ ਪ੍ਰਸ਼ੁਕ੍ਰਾਣੂ ਇੱਕ ਹੀ ਗਰੱਭਾਸ਼ਯ ਟਿਊੱਬ ਦੇ ਅੰਦਰ ਮਿਲਦੇ ਹਨ, ਜਿਸਨੂੰ ਜਾਦਾਤਰ ਡਿੰਬਵਾਹੀ ਟਿਊੱਬ ਵੀ ਕਿਹਾ ਜਾਂਦਾ ਹੈ।

ਗਰੱਭਾਸ਼ਯ ਟਿਊੱਬ ਔਰਤ ਦੇ ਅੰਡਾਸ਼ਯ ਨੂੰ ਉਸ ਦੀ ਬੱਚੇਦਾਨੀ ਨਾਲ ਜੋਡ਼ਦੀ ਹੈ।

ਜਿਸ ਦਾ ਨਤੀਜਾ, ਇਕ-ਕੋਸ਼ੀਕਾ ਵਾਲੀ ਭ੍ਰੂਣ ਹੈ ਜਿਸਨੂੰ ਯੁਗਮ ਕਿਹਾ ਜਾਂਦਾ ਹੈ, ਇਸ ਦਾ ਮਤਲਬ "ਜੋਡ਼ਨਾ ਜਾਂ ਨਾਲ ਮਿਲਨਾ" ਹੈ।

Capítulo 4   DNA, divisão celular e Fator Inicial da Gravidez (EPF)

ਯੁਗਮ ਦੇ 46 ਕ੍ਰੇਮੋਸੋਮਸ ਇਕ ਨਵੇ ਮਨੁੱਖ ਦੇ ਪੂਰੇ ਜਨਨੀਕ ਨੀਲੇ ਨਕਸ਼ੇ ਦਾ ਪਹਿਲਾਂ ਚਰਣ ਦਸਦੇ ਹਨ। ਇਹ ਰੂਪਰੇਖਾ ਕਿਸੀ ਕਸੀ ਹੋਈ ਪਿੰਡਾਕ੍ਰਤੀ ਵਿੱਚ ਰਹਿੰਦੀ ਹੈ ਜਿਸਨੂੰ ਡੀਐਨਏ ਕਿਹਾ ਜਾਂਦਾ ਹੈ। ਇਹਨਾਂ ਵਿੱਚ ਪੂਰੇ ਸ਼ਰੀਰ ਦੇ ਵਿਕਾਸ ਲਈ ਅਨੁਦੇਸ਼ ਹੁੰਦੇ ਹਨ।

ਡੀਐਨਏ ਅਣੂ ਘੁਮਾਵਦਾਰ ਪੌਣੀਆਂ ਦੇ ਸਮਾਨ ਹੁੰਦੇ ਹਨ ਜਿਸਨੂੰ ਦੋਹਰੀ ਕੂੰਡਲਿਨੀ ਦੇ ਨਾਂ ਤੋ ਜਾਣਿਆਂ ਜਾਂਦਾ ਹੈ। ਪੌਣੀਆਂ ਦਾ ਘੇਰਾ ਅਣੂਆਂ ਦੇ ਜੋਡ਼ੇ ਜਾ ਤੱਲ ਦਾ ਬਣਿਆਂ ਹੁੰਦਾ ਹੈ, ਜਿਸਨੂੰ ਗੁਆਨਾਈਨ, ਸਾਈਟੋਸਾਈਨ, ਐਡੀਨਾਈਨ, ਅਤੇ ਥਾਈਮਾਈਨ ਕਹਿੰਦੇ ਹਨ।

ਗੁਆਨਾਈਨ ਦੇ ਜੋਡ਼ੇ ਸਿਰਫ ਸਾਈਟੋਸਾਈਨ ਦੇ ਨਾਲ, ਅਤੇ ਐਡੀਨਾਈਨ ਦੇ ਥਾਈਮਾਈਨ ਦੇ ਨਾਲ ਹੁੰਦੇ ਹਨ। ਹਰ ਮਨੁੱਖ ਦੀ ਕੋਸ਼ੀਕਾ ਵਿੱਚ ਲਗਭਗ 3 ਅਰਬ ਅਜਿਹੇ ਤੱਲ ਦੇ ਜੋਡ਼ੇ ਹੁੰਦੇ ਹਨ।

ਇਕ ਹੀ ਕੋਸ਼ੀਕਾ ਦੇ ਡੀਐਨਏ ਵਿੱਚ ਇੰਨੀ ਸੂਚਨਾਵਾਂ ਹੁੰਦੀਆਂ ਹਨ ਕੀ ਅਗਰ ਇਹਨਾਂ ਨੂੰ ਛਪੇ ਹੋਏ ਅਖਰਾਂ ਵਿੱਚ ਦਿਖਾਆ ਜਾਏ ਅਤੇ ਹਰੇਕ ਤੱਲ ਦਾ ਸਿਰਫ ਪਹਿਲਾ ਅਖਰ ਹੀ ਲਿਖਣ ਵਾਸਤੇ 15 ਲੱਖ ਤੋ ਜਿਆਦਾ ਪੰਨਿਆਂ ਦੀ ਜਰੂਰਤ ਹੋਵੇਗੀ।

ਜੇਕਰ ਇਹਨਾਂ ਨੂੰ ਇੱਕ ਕਿਨਾਰੇ ਤੋ ਦੂੱਜੇ ਕਿਨਾਰੇ ਤੱਕ ਬਿਛਾਇਆਂ ਜਾਵੇ ਤਾਂ ਇੱਕ ਹੀ ਕੋਸ਼ੀਕਾ ਦੇ ਡੀਐਨਏ ਦਾ ਨਾਪ 3 1/3 ਫੀਟ ਜਾਂ ਇੱਕ ਮੀਟਰ ਹੁੰਦੀ ਹੈ।

ਅਗਰ ਅਸੀ ਕਿਸੇ ਵੱਡੇ ਮਨੁੱਖ ਦੀ 1000 ਖਰਬ ਕੋਸ਼ੀਕਾਵਾਂ ਵਿੱਚੋ ਸਾਰੇ ਡੀਐਨਏ ਨੂੰ ਅਲਗ-ਅਲਗ ਕਰੀਏ ਤੇ ਇਸ ਦੀ ਲੰਬਾਈ 63 ਅਰਬ ਮੀਲ ਤੋ ਜਿਆਦਾ ਹੋ ਜਾਵੇਗੀ। ਇਹ ਦੂਰੀ ਪ੍ਰੀਥਵੀ ਤੋ ਸੂਰਜ ਤੱਕ ਤੇ ਸੂਰਜ ਤੋ ਪ੍ਰੀਥਵੀ ਤੱਕ ਵਾਪਸ 340 ਵਾਰ ਹੁੰਦੀ ਹੈ।

ਗਰੱਭਧਾਰਣ ਕਰਣ ਦੇ ਬਾਦ ਲਗੱਭਗ 24 ਤੋ 30 ਘੰਟੇ ਵਿੱਚ ਯੁੱਗਮ ਆਪਣੀ ਪਹਿਲੀ ਕੋਸ਼ੀਕਾ ਦਾ ਵਿਭਾਜਨ ਪੂਰਾ ਕਰ ਲੈਂਦਾ ਹੈ। ਕੋਸ਼ੀਕਾ ਦੇ ਵਿਭਾਜਨ ਦੁਆਰਾ, ਇੱਕ ਕੋਸ਼ਿਕਾ ਦੋ ਵਿੱਚ, ਦੋ ਚਾਰ ਵਿੱਚ ਤੇ ਇਸੀ ਪ੍ਰਕਾਰ ਅੱਗੇ ਵਿਭਾਜਿਤ ਹੁੰਦੀ ਜਾਂਦੀ ਹੈ।

ਗਰੱਭਧਾਰਣ ਕਰਨ ਦਾ ਸਮਾਂ ਸ਼ੁਰੂ ਹੁੰਦੇ ਹੀ, 24 ਤੋ 48 ਘੰਟੇ ਵਿੱਚ ਹੀ ਇੱਕ ਹਾਰਮੋਨ ਜਿਸਨੂੰ "ਅੱਰਲੀ ਪ੍ਰੈਗਨੈਨਸੀ ਫੈਕਟਰ" ਕਹਿੰਦੇ ਹਨ, ਦਾ ਮਾਂ ਦੇ ਖੂਨ ਵਿੱਚ ਪਤਾ ਕਰਕੇ ਗਰੱਭਧਾਰਣ ਹੌਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।

Capítulo 5   Estágios Iniciais (Mórula e Blastocisto) e Células Tronco

ਗਰੱਭਧਾਰਣ ਹੌਣ ਦੇ 3 ਤੋ 4 ਦਿਨ ਬਾਦ, ਭ੍ਰੂਣ ਦਿਆਂ ਵਿਭਾਜਿਤ ਕੋਸ਼ੀਕਾਵਾਂ ਗੋਲਾਕਾਰ ਰੂਪ ਧਾਰਣ ਕਰ ਲੈਂਦੀਆ ਹਨ ਤੇ ਭ੍ਰੂਣ ਨੂੰ ਬੀਜਾਣੁ ਕਹਿੰਦੇ ਹਨ।

4 ਤੋ 5 ਦਿਨਾਂ ਦੇ ਬਾਦ ਇਹਨਾਂ ਕੋਸ਼ੀਕਾਵਾਂ ਦੇ ਗੋਲਾਕਾਰ ਰੂਪ ਵਿੱਚ ਛੇਦ ਹੋ ਜਾਂਦੇ ਹਨ ਤੇ ਤਾਂ ਭ੍ਰੂਣ ਨੂੰ ਬਲਾਸਟੋਸਿਸਟ ਕਹਿੰਦੇ ਹਨ।

ਬਲਾਸਟੋਸਿਸਟ ਦੇ ਅੰਦਰ ਕੋਸ਼ੀਕਾਵਾਂ ਨੂੰ ਅੰਦਰਲੀ ਕੋਸ਼ੀਕਾ ਪੁੰਜ ਕਿਹਾ ਜਾਂਦਾ ਹੈ ਜੋ ਸਿਰ, ਸ਼ਰੀਰ ਅਤੇ ਹੋਰ ਬਨਾਵਟਾਂ ਨੂੰ ਸ਼ੁਰੂਆਤ ਦਿੰਦੇ ਹਨ ਜੋ ਵਿਕਸਿਤ ਹੋ ਰਹੇ ਮਨੁੱਖ ਲਈ ਬਹੁਤ ਜਰੂਰੀ ਹਨ।

ਅੰਦਰਲੀ ਕੋਸ਼ੀਕਾ ਪੁੰਜ ਦੀਆਂ ਕੋਸ਼ੀਕਾਵਾਂ ਨੂੰ ਐਮਬ੍ਰੀਓਨਿਕ ਨਾਲ ਕੋਸ਼ੀਕਾ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਵਿੱਚ ਮਨੁੱਖ ਦੇ ਸ਼ਰੀਰ ਦੀ 200 ਤੋ ਜਿਆਦਾ ਕੋਸ਼ੀਕਾਵਾਂ ਨੂੰ ਬਣਾਉਣ ਦੀ ਸ਼ੱਮਤਾ ਹੁੰਦੀ ਹੈ।

Capítulo 6   1 a 1½ Semanas: Implantação e Gonadotrofina Coriônica Humana (hCG)

ਗਰੱਭਾਸ਼ਯ ਟਿਊੱਬ ਵਿੱਚ ਜਾਣ ਤੋ ਬਾਦ, ਸ਼ੁਰੂਆਤੀ ਭ੍ਰੂਣ ਆਪਣੇ ਆਪ ਮਾਤਾ ਦੇ ਗਰੱਭਾਸ਼ਯ ਦੀ ਭੀਤਰੀ ਪਰਤ ਵਿੱਚ ਜਡ਼ ਜਾਂਦਾ ਹੈ। ਇਸ ਪ੍ਰਕ੍ਰੀਆ ਨੂੰ, ਇਮਪਲਾੰਟੇਸ਼ਨ ਕਹਿੰਦੇ ਹਨ, ਜੋ ਗਰੱਭਧਾਰਣ ਕਰਨ ਦੇ ਬਾਦ 6 ਦਿਨ ਤੋ ਸ਼ੁਰੂ ਹੋਕੇ 10 ਤੋ 12 ਦਿਨ ਤਕ ਚਲਦੀ ਹੈ।

ਵੱਧਦੇ ਹੋਏ ਭ੍ਰੂਣ ਦੀ ਕੋਸ਼ੀਕਾ ਇੱਕ ਹਾਰਮੋਨ ਬਣਾਉਣਾ ਸ਼ੁਰੂ ਕਰਦੀ ਹੈ ਜਿਸ ਨੂੰ ਹਿਊਮਨ ਕੋਰੀਓਨੀਕ ਗੋਨਾਡੋਟ੍ਰੋਪਿਨ, ਜਾਂ ਐਚਸੀਜੀ ਕਿਹਾ ਜਾਂਦਾ ਹੈ, ਜਾਦਾਤਰ ਗਰੱਭਧਾਰਣ ਕਰਨ ਦੀ ਪਰੀਖਿਆ ਨਾਲ ਪਤਾ ਚਲਣ ਵਾਲਾ ਪਦਾਰਥ ਹੈ।

ਐਚਸੀਜੀ ਮਾਂ ਦੇ ਹਾਰਮੋਨਸ ਨੂੰ ਸਾਧਾਰਣ ਮਾਸਿਕ ਧਰਮ ਚੱਕਰ ਨੂੰ ਰੋਕਣ ਲਈ ਨਿਰਦੇਸ਼ ਦਿੰਦਾ ਹੈ ਜਿਸ ਨਾਲ ਗਰੱਭ ਨੂੰ ਬਣਾਉਣ ਰਖਣ ਵਿੱਚ ਮਦਦ ਮਿਲਦੀ ਹੈ।

Capítulo 7   A Placenta e o Cordão Umbilical

ਇਮਪਲਾੰਟੇਸ਼ਨ ਦੇ ਬਾਦ, ਬਲਾਸਟੋਸਿਸਟ ਦੀ ਪਰੀਧੀ ਤੇ ਕੋਸ਼ੀਕਾਵਾਂ ਬਨਾਵਟ ਦੇ ਇੱਕ ਹਿੱਸੇ ਨੂੰ ਸ਼ੁਰੂਆਤ ਦਿੰਦੀ ਹਨ ਜਿਸ ਨੂੰ ਪਲੈਸੈੰਟਾ ਕਿਹਾ ਜਾਂਦਾ ਹੈ, ਜੋ ਮਾਂ ਤੇ ਭ੍ਰੂਣੀਏ ਪ੍ਰਣਾਲੀ ਦੇ ਵਿੱਚ ਮਿਲਨ ਬਿੰਦੂ ਦੇ ਰੂਪ ਵਿੱਚ ਕੰਮ ਕਰਦਾ ਹੈ।

ਪਲੈਸੈੰਟਾ ਮਾਂ ਦਾ ਆੱਕਸੀਜ਼ਨ, ਪੋਸ਼ਕ ਤੱਤਵ, ਹਾਰਮੋਨਸ ਅਤੇ ਦਵਾਈਆਂ ਵਿਕਾਸਸ਼ੀਲ ਮਨੁਖ ਨੂੰ ਪਹੁਚਾਂਦਾ ਹੈ; ਬੇਕਾਰ ਪਦਾਰਥਾਂ ਨੂੰ ਹਟਾਊੰਦਾ ਹੈ; ਤੇ ਮਾਂ ਦੇ ਖੂਨ ਨੂੰ ਭ੍ਰੂਣ ਤੇ ਗਰੱਭਸਥ ਸ਼ੀਸ਼ੂ ਦੇ ਖੂਨ ਵਿੱਚ ਮਿਲਣ ਤੋ ਰੋਕਦਾ ਹੈ।

ਪਲੈਸੈੰਟਾ ਹਾਰਮੋਨਸ ਵੀ ਬਣਾਉੰਦਾ ਹੈ ਤੇ ਭ੍ਰੂਣ ਤੇ ਗਰੱਭਸਥ ਸ਼ੀਸ਼ੂ ਦੇ ਸ਼ਰੀਰ ਦੇ ਤਾਪ ਨੂੰ ਮਾਂ ਦੇ ਤਾਪ ਤੋ ਥੋਡ਼ਾ ਵੱਧ ਬਣਾ ਕੇ ਰਖਦਾ ਹੈ।

ਪਲੈਸੈੰਟਾ ਵਿਕਾਸਸ਼ੀਲ ਮਨੁੱਖ ਨਾਲ ਨਾਭੀਨਾਲ ਦੀ ਧਮਨੀਆਂ ਦੇ ਦੁਆਰਾ ਸੰਪਰਕ ਕਰਦਾ ਹੈ।

ਪਲੈਸੈੰਟਾ ਦੀ ਜੀਵਨ ਬਚਾਉਣ ਵਾਲੀ ਸ਼ਮਤਾਵਾਂ ਆਧੁਨਿਕ ਹਸਪਤਾਲਾਂ ਵਿੱਚ ਸਘਨ ਦੇਖਭਾਲ ਕਰਨ ਵਾਲੀ ਮਸ਼ੀਨਾਂ ਦਾ ਮੁਕਾਬਲਾ ਕਰਦੀਆਂ ਹਨ।

Capítulo 8   Nutrição e Proteção

1 ਹਫਤੇ ਵਿੱਚ, ਅੰਦਰਲੀ ਕੋਸ਼ੀਕਾ ਪੁੰਜ ਦੀ ਕੋਸ਼ੀਕਾਵਾਂ ਦੋ ਪਰਤਾਂ ਬਣਾਉੰਦੀ ਹੈ ਜਿਹਨਾਂ ਨੂੰ ਹਾਇਪੋਬਲਾਸਟ ਤੇ ਐਪੀਬਲਾਸਟ ਕਿਹਾ ਜਾਂਦਾ ਹੈ।

ਹਾਇਪੋਬਲਾਸਟ ਯੋਕ ਸੈਕ ਦੇ ਬਣਨ ਦਾ ਕਾਰਨ ਹੈ, ਜੋ ਉਹਨਾਂ ਦੋ ਬਨਾਵਟਾਂ ਵਿੱਚੋ ਇੱਕ ਹੈ ਜਿਨਾਂ ਦੇ ਦੁਆਰਾ ਮਾਂ ਪਹਿਲੇਂ ਭ੍ਰੂਣ ਨੂੰ ਪੋਸ਼ਕ ਤੱਤਵ ਭੇਜਦੀ ਹੈ।

ਐਪੀਬਲਾਸਟ ਤੋ ਬਣਨ ਵਾਲੀ ਕੋਸ਼ੀਕਾਵਾਂ ਇੱਕ ਮੈਮਬਰੇਨ ਬਣਾਉੰਦੇ ਹਨ ਜਿਸ ਨੂੰ ਐਮਨੀਓਨ ਕਿਹਾ ਜਾਂਦਾ ਹੈ, ਜਿਸ ਵਿੱਚ ਭ੍ਰੂਣ ਤੇ ਉਸ ਤੋ ਬਾਦ ਗਰੱਭਸਥ ਸ਼ੀਸ਼ੂ ਦਾ ਜਨਮ ਤਕ ਵਿਕਾਸ ਹੁੰਦਾ ਹੈ।

Capítulo 9   2 a 4 Semanas: Camadas Germinativas e Formação de Órgãos

ਲਗੱਭਗ 2 ½ ਹਫਤਿਆਂ ਵਿੱਚ, ਐਪੀਬਲਾਸਟ 3 ਵਿਸ਼ੇਸ਼ ਊਤਕੋਆੰ ਨੂੰ ਜਾ ਜੀਵਾਣੂ ਪਰਤ ਨੂੰ ਬਣਾਉੰਦੀ ਹੈ, ਜਿਹਨਾ ਨੂੰ ਐਕਟੋਡਰਮ, ਐੰਡੋਡਰਮ, ਤੇ ਮੈਸੋਡਰਮ ਕਿਹਾ ਜਾਂਦਾ ਹੈ।

ਐਕਟੋਡਰਮ ਨਾਲ ਅਨੇਕ ਬਨਾਵਟਾਂ ਬਣਦੀਆਂ ਹਨ ਜਿਸ ਵਿੱਚ ਦਿਮਾਗ, ਸਪਾਈਨਲ ਕਾੱਰਡ, ਨਾਡ਼ੀਆਂ, ਤੱਵਚਾ, ਨਾਖੂਨ ਤੇ ਵਾਲ ਸ਼ਾਮਿਲ ਹਨ।

ਐੰਡੋਡਰਮ ਸਾਂਹ ਲੈਣ ਦੀ ਪ੍ਰਣਾਲੀ ਦੀ ਰੂਪਰੇਖਾ ਤੇ ਪਾਚਨ ਸੰਬੰਧੀ ਪ੍ਰਣਾਲੀ ਬਣਾਉੰਦਾ ਹੈ, ਅਤੇ ਕੁਝ ਮੁੱਖ ਅੰਗਾਂ ਦੇ ਭਾਗ ਵੀ ਬਣਾਉੰਦਾ ਹੈ ਜਿਵੇਂ ਜਿਗਰ ਅਤੇ ਅਗਨਾਸ਼ਯ।

ਮੈਸੋਡਰਮ ਦਿਲ, ਗੁਰਦੇਂ, ਹੱਡੀਆਂ, ਉਪਾਸਥੀ, ਮਾਂਸਪੇਸ਼ੀਆਂ, ਖੂਨ ਦੀ ਕੋਸ਼ੀਕਾਵਾਂ, ਅਤੇ ਹੋਰ ਬਨਾਵਟਾਂ ਬਣਾਉੰਦਾ ਹੈ।

3 ਹਫਤਿਆਂ ਬਾਦ ਦਿਮਾਗ 3 ਪ੍ਰਾਥਮਿਕ ਭਾਗਾਂ ਵਿੱਚ ਵਿਭਾਜਿਤ ਹੋ ਜਾਂਦਾ ਹੈ ਜਿਹਨਾਂ ਨੂੰ ਦਿਮਾਗ ਦਾ ਅਗਲਾ ਭਾਗ, ਦਿਮਾਗ ਦਾ ਵਿਚਲਾ ਭਾਗ, ਦਿਮਾਗ ਦਾ ਪਿਛਲਾ ਭਾਗ ਕਿਹਾ ਜਾਂਦਾ ਹੈ।

ਸਾਂਹ ਲੈਣ ਦੀ ਤੇ ਪਾਚਨ ਕਰਨ ਦੀ ਪ੍ਰਣਾਲੀਆਂ ਦਾ ਵਿਕਾਸ ਵੀ ਨਾਲ ਹੀ ਹੁੰਦਾ ਜਾਂਦਾ ਹੈ।

ਜਿਵੇਂ ਖੂਨ ਦੀ ਪਹਿਲੀ ਕੋਸ਼ੀਕਾਵਾਂ ਯੋਕ ਸੈਕ ਵਿੱਚ ਦਿਸਦੀਆਂ ਹਨ, ਤਾਂ ਪੂਰੇ ਭ੍ਰੂਣ ਵਿੱਚ ਖੂਨ ਦੀਆ ਧਮਨੀਆਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਨਲਾਕਾਰ ਦਿਲ ਉਭਰਣ ਲਗ ਪੈਂਦਾ ਹੈ।

ਲਗੱਭਗ ਉਸੀ ਸਮੇਂ, ਤੇਜੀ ਨਾਲ ਵੱਧਣ ਵਾਲਾ ਦਿਲ ਆਪਣੇ ਆਪ ਵਿੱਚ ਹੀ ਸਿਮਟ ਜਾਂਦਾ ਹੈ ਅਤੇ ਅਲਗ ਕੋਸ਼ਠਾਂ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ।

ਗਰੱਭਧਾਰਣ ਕਰਨ ਤੋ 3 ਹਫਤੇਂ ਤੇ ਇੱਕ ਦਿਨ ਬਾਦ ਦਿਲ ਧਡ਼ਕਨਾ ਸ਼ੁਰੂ ਹੋ ਜਾਂਦਾ ਹੈ।

ਪਰੀਸੰਚਰਣੀਏ ਪ੍ਰਣਾਲੀ ਸ਼ਰੀਰ ਦੀ ਸਭ ਤੋ ਪਹਿਲੀ ਪ੍ਰਣਾਲੀ ਹੈ, ਜੋ ਸੰਬੰਧੀ ਅੰਗਾ ਦੇ ਸਮੂਹ ਵਿੱਚੋ ਸਭ ਤੋ ਪਹਿਲਾ ਕੰਮ ਕਰਨ ਦੀ ਅਵਸਥਾ ਵਿੱਚ ਆਉੰਦੀ ਹੈ।

Capítulo 10   3 a 4 Semanas: O Dobramento do Embrião

3 ਤੋ 4 ਹਫਤਿਆਂ ਦੇ ਵਿੱਚ, ਭ੍ਰੂਣ ਵਿੱਚ ਸ਼ਰੀਰ ਦੀ ਰੂਪਰੇਖਾ ਸਪਸ਼ਟ ਹੁੰਦੀ ਜਾਂਦੀ ਹੈ ਤੇ ਦਿਮਾਗ, ਸਪਾਈਨਲ ਕਾੱਰਡ, ਅਤੇ ਦਿਲ ਯੋਕ ਸੈਕ ਦੇ ਨਾਲ ਆਸਾਨੀ ਨਾਲ ਪਹਚਾਣੇ ਜਾਂਦੇ ਹਨ।

ਤੇਜੀ ਨਾਲ ਵੱਧਣ ਕਾਰਣ ਭ੍ਰੂਣ ਚੌਰਸ ਆਕਾਰ ਵਿੱਚ ਸਿਮਟਨ ਲੱਗ ਜਾਂਦਾ ਹੈ। ਇਹ ਪ੍ਰਕ੍ਰਿਆ ਯੋਕ ਸੈਕ ਦੇ ਭਾਗ ਨੂੰ ਪਾਚਨ ਪ੍ਰਣਾਲੀ ਦੀ ਰੇਖਾ ਨਾਲ ਮਿਲਾ ਦਿੰਦੀ ਹੈ ਤੇ ਵਿਕਾਸਸ਼ੀਲ ਮਨੁੱਖ ਦੀ ਛਾਤੀ ਤੇ ਪੇਟ ਵਿੱਚ ਛੇਦ ਬਣਾ ਦਿੰਦੀ ਹੈ।