Skip Navigation

DVD Ilustrado Multilíngue

The Biology of Prenatal Development


6 - 8 Semanas


ਪ੍ਰਸੁਤੀਪੁਰਵ ਵਿਕਾਸ ਦਾ ਜੀਵਵਿਗਿਯਾਨ

.ਪੰਜਾਬੀ [Punjabi, Eastern]


 

Baixar Versão em PDF  O Que é PDF?
 

Desenvolvimento Embrionário: 6 a 8 Semanas

Capítulo 20   6 Semanas: Movimento e Sensação

6 ਹਫਤਿਆਂ ਦੇ ਵਿੱਚ ਮਸਤਿਸ਼ਕੀਏ ਅਰੱਧਵ੍ਰਿਤ ਦਿਮਾਗ ਦੇ ਦੂਜੇ ਖੰਡਾ ਤੋ ਬੇਮੇਲ ਤੇਜੀ ਨਾਲ ਵੱਧਣ ਲੱਗ ਪੈਂਦਾ ਹੈ।

ਭ੍ਰੂਣ ਵਿੱਚ ਆਪਣੇ ਆਪ ਹੋਣ ਵਾਲੀ ਅਤੇ ਪਰਾਵਰਤਿਤ ਹਰਕਤਾਂ ਹੋਣੀ ਸ਼ੁਰੂ ਹੋ ਜਾਂਦੀ ਹਨ। ਅਜਿਹੀ ਹਰਕਤਾਂ ਦਿਮਾਗ ਦੀ ਮਾਂਸਪੇਸ਼ੀਆਂ ਦੇ ਸਾਧਾਰਣ ਵਿਕਾਸ ਲਈ ਜਰੂਰੀ ਹਨ।

ਭ੍ਰੂਣ ਦੇ ਮੁੰਹ ਦੇ ਹਿੱਸੇ ਤੇ ਸਪਰਸ਼ ਕਰਨ ਨਾਲ ਸ਼ੀਸ਼ੂ ਆਪਣਾ ਸਿਰ ਪ੍ਰਤੀਕ੍ਰੀਆ ਦੇ ਤੌਰ ਤੇ ਵਾਪਸ ਲੈ ਲੈਂਦਾ ਹੈ।

Capítulo 21   A Orelha Externa e a Formação de Célula Sanguínea

ਬਾਹਰੀ ਕੰਨ ਆਕਾਰ ਲੈਣਾ ਸ਼ੁਰੂ ਕਰ ਦਿੰਦੇ ਹਨ।

6 ਹਫਤਿਆਂ ਬਾਦ, ਖੂਨ ਦੀ ਕੋਸ਼ੀਕਾਵਾਂ ਦਾ ਜਿਗਰ ਵਿੱਚ ਬਣਨਾ ਚਾਲੂ ਰਹਿੰਦਾ ਹੈ ਜਿੱਥੇ ਹੁਣ ਲਿੰਫੋਸਾਈਟਸ ਮੌਜੂਦ ਹਨ। ਇਸ ਪ੍ਰਕਾਰ ਦੀ ਚਿੱਟੀ ਖੂਨ ਕੋਸ਼ੀਕਾ ਪ੍ਰਤੀਰਖਿਅਕ ਪ੍ਰਣਾਲੀ ਦਾ ਸਭ ਤੋ ਖਾਸ ਹਿੱਸਾ ਹੈ।

Capítulo 22   O Diafragma e os Intestinos

ਡਾਇਫ੍ਰਾਮ, ਇੱਕ ਅਜਿਹੀ ਪ੍ਰਾਥਮਿਕ ਮਾਂਸਪੇਸ਼ੀ ਹੈ ਜੋ ਸਾਂਹ ਲੈਣ ਲਈ ਇਸਤੇਮਾਲ ਹੁੰਦੀ ਹੈ, ਜੋ ਆਮਤੌਰ ਤੇ 6 ਹਫਤਿਆਂ ਦੇ ਵਿੱਚ ਬਣ ਜਾਂਦੀ ਹੈ।

ਹੁਣ ਆੰਤ ਦਾ ਇੱਕ ਹਿੱਸਾ ਨਾਭੀਨਾਲ ਵਿੱਚ ਅਸਥਾਈ ਰੂਪ ਨਾਲ ਉਭਰ ਜਾਂਦਾ ਹੈ। ਇਹ ਸਾਧਾਰਣ ਪ੍ਰਕ੍ਰੀਆ, ਜਿਸ ਨੂੰ ਫਿਸੀਓਲਾੱਜਿਕ ਹਰਨੀਏਸ਼ਨ ਕਿਹਾ ਜਾਂਦਾ ਹੈ, ਪੇਟ ਵਿੱਚ ਬਣ ਰਹੇ ਦੁਜੇ ਅੰਗਾ ਲਈ ਜਗਾਂ ਬਣਾਉੰਦੀ ਹੈ।

Capítulo 23   Placas da Mão e Ondas Cerebrais

6 ਹਫਤਿਆਂ ਵਿੱਚ ਹੱਥ ਦੀ ਪਲੇਟਾਂ ਵਿਕਸਿਤ ਹੋਕੇ ਥੋਡ਼ੀ ਚਪਟੀ ਹੋ ਜਾਂਦੀਆਂ ਹਨ।

6 ਹਫਤੇਂ ਤੇ 2 ਦਿਨ ਹੁੰਦੇ-ਹੁੰਦੇ ਦਿਮਾਗ ਦੀ ਤਰੰਗਾਂ ਦਰਜ ਹੋਣੀ ਸ਼ੁਰੂ ਹੋ ਜਾਂਦੀਆਂ ਹਨ।

Capítulo 24   Formação do Mamilo

ਕਮਰ ਦੇ ਦੋਨੋ ਤਰਫ ਚੂਚੇ ਦਿਖਣ ਲੱਗ ਜਾਂਦੇ ਹਨ। ਜੋ ਬਾਦ ਵਿੱਚ ਆਪਣੀ ਅਖੀਰਲੀ ਜਗਾਂ ਛਾਤੀ ਦੇ ਸਾਹਮਣੇ ਪਹੁੰਚ ਜਾੰਦੇ ਹਨ।

Capítulo 25   Desenvolvimento dos Membros

6 1/2 ਹਫਤਿਆੰ ਵਿਚ, ਕੋਹਨੀਆਂ ਅਲਗ ਹੋ ਜਾਂਦੀਆ ਹਨ, ਉੰਗਲੀਆਂ ਅਲਗ ਹੋਣਾ ਸ਼ੁਰੂ ਹੋ ਜਾਂਦੀਆ ਹਨ, ਅਤੇ ਹੱਥ ਦੀ ਹਰਕਤਾਂ ਦੇਖੀ ਜਾ ਸਕਦੀਆਂ ਹਨ।

ਹੱਡੀਆਂ ਦੀ ਰਚਨਾ ਜਿਸਨੂੰ ਓਸੀਫੀਕੇਸ਼ਨ ਕਹਿੰਦੇ ਹਨ, ਉਹ ਕਲੈਵੀਕਲ ਜਾਂ ਹੰਸਲੀ, ਅਤੇ ਜਬਡ਼ੇ ਦੀ ਉਪਰੀ ਤੇ ਨਿੱਚਲੀ ਹੱਡੀ ਵਿੱਚ ਸ਼ੁਰੂ ਹੁੰਦੀ ਹੈ।

Capítulo 26   7 Semanas: Soluços e Resposta a Susto

7 ਹਫਤਿਆਂ ਵਿਚ ਹਿਚੱਕੀ ਵੇਖੀ ਜਾਂ ਸਕਦੀ ਹੈ।

ਹੁਣ ਲੱਤ ਦੀ ਹਰਕਤ ਇੱਕ ਚੌਕਾਣ ਵਾਲੀ ਪ੍ਰਤੀਕ੍ਰੀਆ ਨਾਲ ਦੇਖੀ ਜਾ ਸਕਦੀ ਹੈ।

Capítulo 27   O Coração Desenvolvido

ਚਾਰ ਭਾਗੀਏ ਦਿਲ ਮੁੱਖ ਰੂਪ ਨਾਲ ਪੂਰਾ ਹੋ ਗਿਆ ਹੈ। ਔਸਤ ਦਰਜੇ ਤੇ, ਹੁਣ ਦਿਲ 1 ਮਿਨਟ ਵਿਚ 167 ਵਾਰ ਧਡ਼ਕਦਾ ਹੈ।

7 1/2 ਹਫਤਿਆਂ ਵਿੱਚ, ਦਿਲ ਦੀ ਬਿਜਲੀ ਸੰਬੰਧੀ ਗਤੀਵਿਧੀਆਂ ਦਰਜ ਹੋ ਜਾਂਦੀ ਹਨ ਜੋ ਇਕ ਤਰੰਗ ਦਾ ਨਮੂਨਾ ਪ੍ਰਕਟ ਕਰਦੀ ਹੈ, ਜੋ ਬਿਲਕੁਲ ਪ੍ਰੌਣ ਮਨੁੱਖਾਂ ਜਿਹੀ ਹੁੰਦੀ ਹੈ।

Capítulo 28   Ovários e Olhos

ਔਰਤਾਂ ਵਿੱਚ, ਅੰਡਾਸ਼ਯ ਦੀ ਪਹਚਾਨ 7 ਹਫਤਿਆਂ ਬਾਦ ਹੋ ਸਕਦੀ ਹੈ।

7 1/2 ਹਫਤਿਆਂ ਬਾਦ ਅੱਖ ਦਾ ਵਰਣਕ ਦਰੀਸ਼ਟੀਪਟਲ ਆਸਾਨੀ ਨਾਲ ਦਿਖਦਾ ਹੈ ਤੇ ਪਲਕਾਂ ਤੇਜੀ ਨਾਲ ਵੱਧਣ ਦੀ ਸ਼ੁਰੂਆਤ ਕਰਦੀਆਂ ਹਨ।

Capítulo 29   Dedos das Mãos e dos Pés

ਉੰਗਲੀਆਂ ਅਲਗ ਹੋ ਗਈਆ ਤੇ ਪੈਰਾਂ ਦੀ ਉੰਗਲੀਆਂ ਸਿਰਫ ਤਲ ਤੋ ਜੁਡ਼ੀਆਂ ਹੋਈਆ ਹਨ।

ਹੱਥ ਹੁਣ ਨਾਲ ਆ ਸਕਦੇ ਹਨ, ਇੰਝ ਹੀ ਪੈਰ ਵੀ ਨਾਲ ਆ ਸਕਦੇ ਹਨ।

ਗੋਡਿਆਂ ਦੇ ਜੋਡ਼ ਵੀ ਮੌਜੂਦ ਹਨ।
6 - 8 Semanas